एस.डी.पी.कालेज फॉर विमैन लुधियाना की एन. एस. एस. इकाइयो ने दी शहीदे आज़म भगत सिंह को श्रदाँजलि।
*लुधियाना दिनांक 22-03-2023स्थानीय एस.डी.पी.कॉलेज फॉर विमैन के सभाध्यक्ष श्री बलराज कुमार भसीन जी की प्रेरणा से कॉलेज की एन. एस. एस इकाइयों द्वारा शहीदे आज़म भगत सिंह को भावपूर्ण श्रदाँजलि दी गई।
*छात्राओं ने पोस्टर बना कर तथा काव्य पाठ द्वारा अपने भाव अभिव्यक्त किए।
*एन.एस.एस. कार्यक्रम अधिकारियों ने वीर सपूत द्वारा भारत की आजादी के लिए दिए बलिदान को याद करते हुए छात्राओं को उनके बलिदान से प्रेरणा लेकर कर्मठ बनने के लिए कहा।
*कार्यकारिणी प्राचार्या ने छात्राओं को भारत के इस अमर सपूत के नक्शे कदमो पर चलते हुए देश की एकता और अखण्डता को बनाए रखने का संदेश दिया।
ਐਸਡੀਪੀ ਕਾਲਜ ਫ਼ਾਰ ਵੂਮੈਨ ਵੱਲੋਂ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ
ਸ਼੍ਰੀ ਬਲਰਾਜ ਕੁਮਾਰ ਭਸੀਨ, ਪ੍ਰਧਾਨ, ਐਸ.ਡੀ.ਪੀ. ਸਭਾ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੀ ਪ੍ਰੇਰਨਾ ਸਦਕਾ, ਅੱਜ ਇੱਥੇ ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ ਦੇ ਐਨ.ਐਸ.ਐਸ. ਯੂਨਿਟ ਵੱਲੋਂ ਸ਼ਹੀਦ ਭਗਤ ਸਿੰਘ ਜੀ
ਦਾ ‘ਸ਼ਹੀਦੀ ਦਿਵਸ’ ਕਾਲਜ ਕੈਂਪਸ ਵਿੱਚ ਮਨਾਇਆ ਗਿਆ। ਆਪਣੀ ਮਾਤ ਭੂਮੀ, ਭਾਰਤ ਲਈ ਲੜਨ ਵਾਲੀ ਇਸ ਬਹਾਦਰ ਆਤਮਾ ਨੂੰ ਯਾਦ ਕਰਨ ਲਈ, ਐੱਨਐੱਸਐੱਸ ਯੂਨਿਟ ਵੱਲੋਂ ਨੌਜਵਾਨ ਜਾਗਰੂਕਤਾ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਪੋਸਟਰ ਮੇਕਿੰਗ ਅਤੇ ਕਵਿਤਾ ਉਚਾਰਨ ਸ਼ਾਮਲ ਸਨ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਐਨਐਸਐਸ ਪ੍ਰੋਗਰਾਮ ਅਫਸਰਾਂ ਨੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੀਆਂ ਭਾਰਤ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਹਮੇਸ਼ਾ ਸੱਚ ਲਈ ਖੜ੍ਹੇ ਰਹਿਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਭੱਲਾ ਨੇ ਭਾਰਤ ਦੇ ਅਸਲੀ ਨਾਇਕਾਂ ਨੂੰ ਯਾਦ ਕੀਤਾ ਅਤੇ ਐੱਨਐੱਸਐੱਸ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।